NYC311 ਐਪ ਨਿਊਯਾਰਕ ਸਿਟੀ ਦੀਆਂ ਸਰਕਾਰੀ ਸੇਵਾਵਾਂ ਲਈ ਤੁਹਾਡੀ ਚਲਦੇ-ਫਿਰਦੇ, ਇਕ-ਸਟਾਪ ਦੀ ਦੁਕਾਨ ਹੈ।
ਇਸ ਲਈ ਐਪ ਨੂੰ ਡਾਉਨਲੋਡ ਕਰੋ:
· ਜਾਣਕਾਰੀ ਵਿੱਚ ਰਹੋ। ਵਿਕਲਪਕ ਸਾਈਡ ਪਾਰਕਿੰਗ, ਕੂੜਾ ਇਕੱਠਾ ਕਰਨ ਅਤੇ ਸਕੂਲਾਂ ਦੀ ਰੋਜ਼ਾਨਾ ਸਥਿਤੀ ਹਮੇਸ਼ਾ ਸਿਰਫ਼ ਇੱਕ ਟੈਪ ਦੂਰ ਹੁੰਦੀ ਹੈ। ਤੁਸੀਂ ਆਮ ਅਨੁਸੂਚੀ ਦੇ ਕਿਸੇ ਵੀ ਅੱਪਡੇਟ ਦੀਆਂ ਸੂਚਨਾਵਾਂ ਵੀ ਪ੍ਰਾਪਤ ਕਰ ਸਕਦੇ ਹੋ।
· ਸਮੱਸਿਆਵਾਂ ਦੀ ਰਿਪੋਰਟ ਕਰੋ। ਆਪਣੇ ਆਂਢ-ਗੁਆਂਢ ਵਿੱਚ ਕੋਈ ਸਮੱਸਿਆ ਵੇਖੀ ਹੈ? ਤੁਸੀਂ ਰੌਲੇ-ਰੱਪੇ, ਗੈਰ-ਕਾਨੂੰਨੀ ਪਾਰਕਿੰਗ, ਗੰਦੇ ਫੁੱਟਪਾਥ ਅਤੇ ਹੋਰ ਬਹੁਤ ਕੁਝ ਲਈ ਆਸਾਨੀ ਨਾਲ ਸੇਵਾ ਬੇਨਤੀਆਂ ਦਾਇਰ ਕਰ ਸਕਦੇ ਹੋ।
· ਸੇਵਾ ਬੇਨਤੀਆਂ ਨੂੰ ਟਰੈਕ ਕਰੋ। ਤੁਹਾਡੀਆਂ ਬੇਨਤੀਆਂ ਦੀ ਨਵੀਨਤਮ ਸਥਿਤੀ ਨੂੰ ਇੱਕ ਥਾਂ 'ਤੇ ਦੇਖੋ।
· ਸਾਡੇ ਨਾਲ ਜੁੜੋ। NYC311 ਔਨਲਾਈਨ ਅਤੇ ਟੈਕਸਟ ਸਮੇਤ ਸਾਡੇ ਹੋਰ ਚੈਨਲਾਂ 'ਤੇ ਸੇਵਾਵਾਂ ਤੱਕ ਤੇਜ਼, ਆਸਾਨ ਪਹੁੰਚ ਪ੍ਰਾਪਤ ਕਰੋ।